ਐਂਗਲੋ-ਸਿੱਖ ਸਬੰਧ 1800-1839
- ਯੂਸਫ਼ ਅਲੀ ਮਿਸ਼ਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਕਦੋਂ ਭੇਜਿਆ ਗਿਆ? 1800 ਈ:
- ਜਸਵੰਤ ਰਾਓ ਹੋਲਕਰ ਅੰਗਰੇਜਾਂ ਖਿਲਾਫ਼ ਸਹਾਇਤਾ ਲੈਣ ਪੰਜਾਬ ਕਦੋਂ ਆਇਆ? 1805 ਈ:
- ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜਾਂ ਵਿਚਕਾਰ ਪਹਿਲੀ ਸੰਧੀ ਕਦੋਂ /ਕਿੱਥੇ ਹੋਈ? 1 ਜਨਵਰੀ 1806 ਈ:, ਲਾਹੌਰ
- ਲਾਹੌਰ ਦੀ ਸੰਧੀ ਤੇ ਅੰਗਰੇਜਾਂ ਵੱਲੋਂ ਕਿਸਨੇ ਹਸਤਾਖਰ ਕੀਤੇ? ਜਾਹਨ ਮੈਲਕਮ ਨੇ
- ਲਾਹੌਰ ਦੀ ਸੰਧੀ ਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਿਸਨੇ ਹਸਤਾਖਰ ਕੀਤੇ? ਫ਼ਤਿਹ ਸਿੰਘ ਆਹਲੂਵਾਲੀਆ ਨੇ
- ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ਰਿਆਸਤਾਂ ਤੇ ਕਿੰਨੇ ਹਮਲੇ ਕੀਤੇ? 3
- ਅੰਮ੍ਰਿਤਸਰ ਸਾਹਿਬ ਦੀ ਸੰਧੀ ਕਦੋਂ ਹੋਈ? 25 ਅਪ੍ਰੈਲ 1809 ਈ:
- ਅੰਮ੍ਰਿਤਸਰ ਸਾਹਿਬ ਦੀ ਸੰਧੀ ਅਨੁਸਾਰ ਕਿਹੜੇ ਦਰਿਆ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੱਦ ਮੰਨਿਆ ਗਿਆ? ਸਤਲੁਜ਼
- ਮਹਾਰਾਜਾ ਰਣਜੀਤ ਸਿੰਘ ਨੇ ਕਿਹੜੇ ਅੰਗਰੇਜ ਅਧਿਕਾਰੀ ਨੂੰ ਕੁੰਵਰ ਖੜਕ ਸਿੰਘ ਦੇ ਵਿਆਹ ਤੇ ਸੱਦਾ ਭੇਜਿਆ? ਡੇਵਿਡ ਆਕਟਰਲੋਨੀ
- ਮਹਾਰਾਜਾ ਰਣਜੀਤ ਸਿੰਘ ਨੇ ਵਦਨੀ ਪਿੰਡ ਕਿਸਨੂੰ ਦਿੱਤਾ ਸੀ? ਸਦਾ ਕੌਰ ਨੂੰ
- ਮਹਾਰਾਜਾ ਰਣਜੀਤ ਸਿੰਘ ਅੰਗਰੇਜਾਂ ਵਿਚਕਾਰ ਵਦਨੀ ਦਾ ਝਗੜਾ ਕਦੋਂ ਹੋਇਆ? 1822 ਈ:
- 1823 ਈ: ਵਿੱਚ ਕਿਸਨੂੰ ਲੁਧਿਆਣਾ ਦਾ ਪੁਲੀਟੀਕਲ ਏਜੰਟ ਨਿਯੁਕਤ ਕੀਤਾ ਗਿਆ? ਕੈਪਟਨ ਵੇਡ
- ਮਹਾਰਾਜਾ ਰਣਜੀਤ ਸਿੰਘ ਦੀ ਬਿਮਾਰੀ ਸਮੇਂ ਅੰਗਰੇਜਾਂ ਨੇ ਕਿਹੜੇ ਡਾਕਟਰ ਨੂੰ ਮਹਾਰਾਜਾ ਦਾ ਇਲਾਜ਼ ਕਰਨ ਲਈ ਭੇਜਿਆ? ਡਾਕਟਰ ਮੱਰੇ
- ਸ਼ਿਕਾਰਪੁਰ ਪਿੰਡ ਮਹਾਰਾਜਾ ਰਣਜੀਤ ਸਿੰਘ ਨੇ ਕਿਸ ਕਬੀਲੇ ਨੂੰ ਹਰਾ ਕੇ ਜਿੱਤਿਆ ਸੀ? ਮਜਾਰਿਸ
- ਮਹਾਰਾਜਾ ਰਣਜੀਤ ਸਿੰਘ ਅਤੇ ਵਿਲੀਅਮ ਬੈਂਟਿਕ ਵਿੱਚ ਕਦੋਂ ਮੁਲਾਕਾਤ ਹੋਈ? 26 ਅਕਤੂਬਰ, 1831 ਈ:
- ਤ੍ਰੈ-ਪੱਖੀ ਸੰਧੀ ਕਦੋਂ ਹੋਈ? 26 ਜੂਨ 1838 ਈ:
- ਤ੍ਰੈ-ਪੱਖੀ ਸੰਧੀ ਵਿੱਚ ਕਿਹੜੀਆਂ ਤਿੰਨ ਧਿਰਾਂ ਸ਼ਾਮਿਲ ਸਨ? ਮਹਾਰਾਜਾ ਰਣਜੀਤ ਸਿੰਘ, ਅੰਗਰੇਜ ਅਤੇ ਸ਼ਾਹ ਸ਼ੁਜਾਹ
- ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ? 27 ਜੂਨ 1839 ਈ: