ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗ਼ਲ ਰਾਜ ਦਾ ਪਤਨ

  1. ਅਹਿਮਦਸ਼ਾਹ ਅਬਦਾਲੀ ਨੇ ਪੰਜਾਬ ਤੇ ਕਿੰਨੇ ਹਮਲੇ ਕੀਤੇ? 8
  2.  ਅਹਿਮਦਸ਼ਾਹ ਅਬਦਾਲੀ ਕਿੱਥੋਂ ਦਾ ਬਾਦਸ਼ਾਹ ਸੀ? ਅਫ਼ਗਾਨਿਸਤਾਨ
  3. ਬਾਦਸ਼ਾਹ ਬਣਨ ਤੋਂ ਪਹਿਲਾਂ ਅਹਿਮਦ ਸ਼ਾਹ ਕਿਸਦਾ ਸੈਨਾਪਤੀ ਸੀ? ਨਾਦਰ ਸ਼ਾਹ ਦਾ
  4. ਅਹਿਮਦਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਬਾਦਸ਼ਾਹ ਕਦੋਂ ਬਣਿਆ?1747 ਈ:
  5. ਮੁਹੰਮਦ ਸ਼ਾਹ ਨੂੰ ਉਸਦੇ ਸ਼ਰਾਬ ਅਤੇ ਸੁੰਦਰੀ ਦੇ ਸ਼ੌਕ ਕਾਰਨ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? ਰੰਗੀਲਾ
  6. ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਤੇ ਪਹਿਲਾ ਹਮਲਾ ਕਦੋਂ ਕੀਤਾ? 1747-48 ਈ:
  7. ਮਨੂਪੁਰ ਵਿਖੇ ਅਹਿਮਦਸ਼ਾਹ ਅਬਦਾਲੀ ਨੂੰ ਕਿਸਨੇ ਹਰਾਇਆ? ਮੀਰ ਮਨੂੰ ਨੇ
  8. ਅਬਦਾਲੀ ਨੇ ਪੰਜਾਬ ਨੂੰ ਆਪਣੇ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ? 1752 ਈ:
  9. ਅਬਦਾਲੀ ਨੇ 1752 ਈ: ਵਿੱਚ ਕਿਸਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ? ਮੀਰ ਮਨੂੰ ਨੂੰ
  10. ਪੰਜਾਬ ਦੀ ਸੂਬੇਦਾਰ ਬਣਨ ਵਾਲੀ ਮੀਰ ਮਨੂੰ ਦੀ ਪਤਨੀ ਦਾ ਨਾਂ ਕੀ ਸੀ? ਮੁਗ਼ਲਾਨੀ ਬੇਗਮ
  11. ਅਬਦਾਲੀ ਨੇ 1757 ਈ: ਵਿੱਚ ਕਿਸਨੂੰ ਪੰਜਾਬ ਦਾ ਸੂਬੇਦਾਰ   ਨਿਯੁਕਤ ਕੀਤਾ? ਤੈਮੂਰ ਸ਼ਾਹ ਨੂੰ
  12. ਬਾਬਾ ਦੀਪ ਸਿੰਘ ਜੀ ਨੇ ਕਦੋਂ ਸ਼ਹੀਦੀ ਪ੍ਰਾਪਤ ਕੀਤੀ? 11 ਨਵੰਬਰ 1757 ਈ:
  13. ਬਾਬਾ ਦੀਪ ਸਿੰਘ ਜੀ ਨੇ ਕਿੱਥੇ ਪਹੁੰਚ ਕੇ ਪ੍ਰਾਣ ਤਿਆਗੇ? ਸ਼੍ਰੀ ਹਰਿਮੰਦਰ ਸਾਹਿਬ ਵਿਖੇ
  14. ਪਾਨੀਪਤ ਦੀ ਤੀਜੀ ਲੜਾਈ ਕਦੋਂ ਹੋਈ? 14 ਜਨਵਰੀ 1761 ਈ:
  15. ਪਾਨੀਪਤ ਦੀ ਤੀਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ? ਅਬਦਾਲੀ ਅਤੇ ਮਰਾਠੇ
  16. ਪਾਨੀਪਤ ਦੀ ਤੀਜੀ ਲੜਾਈ ਵਿੱਚ ਮਰਾਠਾ ਤੋਪਖਾਨੇ ਦੀ ਅਗਵਾਈ ਕੌਣ ਕਰ ਰਿਹਾ ਸੀ? ਇਬਰਾਹਿਮ ਗਾਰਦੀ 
  17. ਪਾਨੀਪਤ ਦੀ ਤੀਜੀ ਲੜਾਈ ਵਿੱਚ ਕਿਸਦੀ ਜਿੱਤ ਹੋਈ? ਅਬਦਾਲੀ ਦੀ
  18. ਪਾਨੀਪਤ ਦੀ ਲੜਾਈ ਵਿੱਚ ਕਿੰਨੇ ਮਰਾਠਾ ਸੈਨਿਕ ਮਾਰੇ ਗਏ? 28000
  19. ਕਿਹੜੇ ਸਿੱਖ ਜਰਨੈਲ ਨੇ ਅਬਦਾਲੀ ਦੀ ਫੌਜ ਤੇ ਹਮਲਾ ਕਰਕੇ ਕੈਦੀਆਂ ਨੂੰ ਛੁਡਵਾ ਲਿਆ? ਜੱਸਾ ਸਿੰਘ ਆਹਲੂਵਾਲੀਆ     
  20. ਸਿੱਖਾਂ ਨੇ ਲਾਹੌਰ ਤੇ ਕਬਜ਼ਾ ਕਦੋਂ ਕੀਤਾ?1761 ਈ:
  21. ਲਾਹੌਰ ਜਿੱਤ ਕਾਰਨ ਜੱਸਾ ਸਿੰਘ ਆਹਲੂਵਾਲੀਆ ਨੂੰ ਕਿਹੜੀ ਉਪਾਧੀ ਮਿਲੀ? ਸੁਲਤਾਨ-ਉਲ-ਕੌਮ
  22. ਵੱਡਾ ਘੱਲੂਘਾਰਾ ਕਿੱਥੇ ਵਾਪਰਿਆ? ਮਲੇਰਕੋਟਲਾ ਨੇੜੇ ਕੁੱਪ ਪਿੰਡ ਵਿਖੇ
  23. ਵੱਡਾ ਘੱਲੂਘਾਰਾ ਕਦੋਂ ਵਾਪਰਿਆ? 5 ਫਰਵਰੀ 1762 ਈ:
  24. ਇਸ ਘੱਲੂਘਾਰੇ ਵਿੱਚ ਕਿੰਨੇ ਸਿੱਖ ਸ਼ਹੀਦ ਹੋਏ? 25000-30000
  25. ਵੱਡੇ ਘੱਲੂਘਾਰੇ ਵਿੱਚ ਕਿਸਦੀ ਫੌਜ਼ ਨੇ ਸਿੱਖਾਂ ਤੇ ਹਮਲਾ ਕੀਤਾ? ਅਬਦਾਲੀ ਅਤੇ ਜੈਨ ਖਾਂ ਦੀ ਫੌਜ਼
  26. ਕਿਸਨੇ ਲਿਖਿਆ ਹੈ, ‘‘ਜੇਕਰ ਸਿੱਖਾਂ ਦੀ ਸੈਨਾ ਭੱਜੇ ਤਾਂ ਉਸਨੂੰ ਅਜਿਹਾ ਨਾ ਸਮਝੋ, ਇਹ ਉਹਨਾਂ ਦੀ ਯੁੱਧ ਸਬੰਧੀ ਇੱਕ ਚਾਲ ਹੈ’’? ਕਾਜ਼ੀ ਨੂਰ ਮੁਹੰਮਦ
  27. ਕਿਹੜੇ ਪ੍ਰਸਿੱਧ ਲੇਖਕ ਨੇ ਕਿਹਾ ਸੀ, ‘‘ਸਿੱਖਾਂ ਨਾਲ ਲੜਨਾ ਉਸੇ ਤਰ੍ਹਾਂ ਫਜ਼ੂਲ ਸੀ ਜਿਵੇਂ ਜਾਲ ਵਿੱਚ ਹਵਾ ਨੂੰ ਫੜਨ ਦਾ ਯਤਨ ਕਰਨਾ।’’ ਖੁਸ਼ਵੰਤ ਸਿੰਘ

Leave a Comment

Your email address will not be published. Required fields are marked *

error: Content is protected !!